Skip to main content

State Library of Queensland

Family reading to child
  • Home
  • /

  • ਪੰਜਾਬੀ (Punjabi)

ਪੰਜਾਬੀ (Punjabi)

Your child was born ready to learn. Every second their brain forms over a million new connections. Simple, everyday activities with you, help to make these connections strong. Talk, sing, play and read together everyday to give them the best start. 

Language is a bridge to culture so by sharing your home language, you can help your child form a strong sense of identity and belonging. Learning multiple languages at the same time does not delay a child’s speech development. In fact, it can help children learn English faster and more easily through enhanced concentration, memory, creativity and an understanding of how language works.

For more ideas on supporting your child’s language development, sign up for free customised tips via email (in English) or join a First 5 Forever session at your local library.

ਤੁਹਾਡਾ ਬੱਚਾ ਸਿੱਖਣ ਲਈ ਪੂਰੀ ਤਰ੍ਹਾਂ ਤਿਆਰ ਪੈਦਾ ਹੋਇਆ ਸੀ। ਹਰ ਸਕਿੰਟ ਵਿੱਚ ਉਨ੍ਹਾਂ ਦਾ ਦਿਮਾਗ ਦਸ ਲੱਖ ਤੋਂ ਵੱਧ ਨਵੇਂ ਜੋੜ ਬਣਾਉਂਦਾ ਹੈ। ਤੁਹਾਡੇ ਨਾਲ ਰਲ ਕੇ ਕੀਤੀਆਂ ਸਰਲ, ਰੋਜ਼ਾਨਾ ਦੀਆਂ ਗਤੀਵਿਧੀਆਂ, ਇਹਨਾਂ ਜੋੜਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀਆਂ ਹਨ। ਉਹਨਾਂ ਨੂੰ ਸਭ ਤੋਂ ਵਧੀਆ ਸ਼ੁਰੂਆਤ ਦੇਣ ਲਈ ਹਰ ਰੋਜ਼ ਇਕੱਠਿਆਂ ਗੱਲਾਂ ਕਰੋ, ਗਾਓ, ਖੇਡੋ ਅਤੇ ਪੜ੍ਹੋ।

ਭਾਸ਼ਾ ਸਭਿਆਚਾਰ ਵਾਸਤੇ ਇਕ ਪੁਲ ਹੈ, ਇਸ ਲਈ ਆਪਣੀ ਘਰੇਲੂ ਭਾਸ਼ਾ ਵਿੱਚ ਗੱਲ ਕਰਨ ਦੁਆਰਾ, ਤੁਸੀਂ ਆਪਣੇ ਬੱਚੇ ਨੂੰ ਪਛਾਣ ਅਤੇ ਸਬੰਧਾਂ ਦੀ ਮਜ਼ਬੂਤ ਸਮਝ ਤਿਆਰ ਕਰਨ ਵਿੱਚ ਸਹਾਇਤਾ ਕਰ ਸਕਦੇ ਹੋ। ਇੱਕੋ ਸਮੇਂ 'ਤੇ ਇਕ ਤੋਂ ਵਧੇਰੇ ਭਾਸ਼ਾਵਾਂ ਸਿੱਖਣਾ ਕਿਸੇ ਬੱਚੇ ਦੇ ਬੋਲਣ ਦੇ ਵਿਕਾਸ ਵਿੱਚ ਦੇਰੀ ਨਹੀਂ ਕਰਦਾ। ਅਸਲ ਵਿੱਚ, ਇਹ ਵਧੀ ਹੋਈ ਇਕਾਗਰਤਾ, ਯਾਦਦਾਸ਼ਤ, ਰਚਨਾਤਮਕਤਾ ਅਤੇ ਭਾਸ਼ਾ ਦੇ ਕੰਮ ਕਰਨ ਦੇ ਤਰੀਕੇ ਦੀ ਸਮਝ ਰਾਹੀਂ ਬੱਚਿਆਂ ਨੂੰ ਵਧੇਰੇ ਤੇਜ਼ੀ ਨਾਲ ਅਤੇ ਵਧੇਰੇ ਸੌਖ ਨਾਲ ਅੰਗਰੇਜ਼ੀ ਸਿੱਖਣ ਵਿੱਚ ਮਦਦ ਕਰ ਸਕਦਾ ਹੈ।

ਆਪਣੇ ਬੱਚੇ ਦੀ ਭਾਸ਼ਾ ਦੇ ਵਿਕਾਸ ਵਿੱਚ ਸਹਾਇਤਾ ਕਰਨ ਬਾਰੇ ਹੋਰ ਫੁਰਨਿਆਂ ਵਾਸਤੇ, ਈਮੇਲ ਰਾਹੀਂ (ਅੰਗਰੇਜ਼ੀ ਵਿੱਚ) ਹਿਸਾਬ ਨਾਲ ਬਣਾਏ ਗਏ ਮੁਫ਼ਤ ਨੁਕਤਿਆਂ ਵਾਸਤੇ ਨਾਮ ਦਰਜ ਕਰੋ ਜਾਂ ਫਿਰ ਆਪਣੀ ਸਥਾਨਕ ਲਾਇਬ੍ਰੇਰੀ ਵਿਖੇ ਫਸਟ 5 ਫਾਰਐਵਰ ਸ਼ੈਸ਼ਨ ਵਿੱਚ ਸ਼ਾਮਲ ਹੋਵੋ।

Watch / ਵੀਡੀਓ ਵੇਖੋ

ਭਾਸ਼ਾ-ਵਿੱਚ ਕਹਾਣੀ ਦਾ ਸਮਾਂ: ਮੇਰੇ ਲੋਕ
In-Language Story Time: My People

ਖੇਡ ਹੀ ਉਹ ਚੀਜ਼ ਹੈ ਜਿਸ ਨਾਲ ਬੱਚੇ ਸਿੱਖਦੇ ਹਨ।

ਇਕੱਠਿਆਂ ਖੇਡਣਾ ਸਿੱਖਣ ਵਿੱਚ ਵਾਧਾ ਕਰਦਾ ਹੈ।

ਉੱਚੀ ਬੋਲ ਕੇ ਗੱਲਬਾਤ ਕਰਨਾ ਬੱਚਿਆਂ ਨੂੰ ਸਿੱਖਣ ਵਿੱਚ ਮਦਦ ਕਰਦਾ ਹੈ।

Books / ਕਿਤਾਬਾਂ

Up and Down on a Rainy Day book cover
ਮੀਂਹ ਵਾਲੇ ਦਿਨ ਨੂੰ ਉੱਪਰ ਅਤੇ ਥੱਲੇ
Up and Down on a Rainy Day
ਹੋਰ ਜਾਣੋ
My People book cover
ਮੇਰੇ ਲੋਕ
My People
ਹੋਰ ਜਾਣੋ
One Remarkable Reef cover
ਇਕ ਕਮਾਲ ਦੀ ਰੀਫ਼
One Remarkable Reef
ਹੋਰ ਜਾਣੋ

Resources / ਸਰੋਤ

Two frogs reading books inside a cubby house
ਕਿਤਾਬਚਾ (ਬਰੋਸ਼ਰ)
Brochure
ਹੋਰ ਜਾਣੋ
Two frogs dancing to music
ਪੋਸਟਕਾਰਡ
Postcard
ਹੋਰ ਜਾਣੋ
Two frogs reading a book in a pond
ਕਿਤਾਬ ਵਿੱਚ ਨਿਸ਼ਾਨਦੇਹੀ (ਬੁੱਕਮਾਰਕ)
Bookmark
ਹੋਰ ਜਾਣੋ